
ਅਮਰੀਕਾ ਨੇ ਪਾਕਿ ਨੂੰ ਸਥਿਤੀ ਸਪੱਸ਼ਟ ਕੀਤੀ ਹੋਵੇਗੀ: ਥਰੂਰ
ਤਿਰੂਵਨੰਤਪੁਰਮ: ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅਮਰੀਕਾ ਨੂੰ ਓਸਾਮਾ ਬਿਨ ਲਾਦੇਨ ਨੂੰ ਬਚਾਉਂਦੇ ਰਹਿਣ ਵਿੱਚ ਪਾਕਿਸਤਾਨ ਦੀ ਭੂਮਿਕਾ ਚੇਤੇ ਕਰਵਾਉਂਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਵਿਚਾਲੇ ਹੋਈ ਗੱਲਬਾਤ ਦੌਰਾਨ ਅਮਰੀਕਾ ਨੇ ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਨ ਨਾ ਕਰਨ ਦੀ ਗੱਲ ਆਖੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਨ ਨਾ ਕਰਨ, ਪਨਾਹ ਨਾ ਦੇਣ, ਭਾਰਤ ਨਾ ਭੇਜਣ, ਉਨ੍ਹਾਂ ਦੀ ਮਦਦ ਨਾ ਕਰਨ, ਸਿਖਲਾਈ ਨਾ ਦੇਣ, ਹਥਿਆਰ ਨਾ ਦੇਣ ਅਤੇ ਫੰਡਿੰਗ ਨਾ ਕਰਨ ਦੀ ਯਾਦ ਦਿਵਾਈ ਹੋਵੇਗੀ।