
ਅਮਰੀਕੀ ਹਮਲਿਆਂ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕਈ ਮਹੀਨੇ ਪਿੱਛੇ ਧੱਕਿਆ: ਰਿਪੋਰਟ
ਵਾਸ਼ਿੰਗਟਨ “: ਅਮਰੀਕਾ ਵੱਲੋਂ ਇਰਾਨ ’ਤੇ ਹਮਲਿਆਂ ਕਾਰਨ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਪਿੱਛੇ ਪੈ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਵਿਚ ਸ਼ੁਰੂ ਕਰ ਸਕਦਾ ਹੈ। ਟਰੰਪ ਕੁਝ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਹਫ਼ਤੇ ਕੀਤੇ ਹਮਲਿਆਂ, ਜਿਸ ਵਿੱਚ ਬੰਕਰ-ਬਸਟਿੰਗ ਬੰਬਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਸਲ ਵਿੱਚ ਖਤਮ ਕਰ ਦਿੱਤਾ ਹੈ।
ਰਿਪੋਰਟ ’ਚ ਜ਼ਿਕਰ ਹੈ ਕਿ ‘‘ਹਰ ਕੋਈ ਜਾਣਦਾ ਹੈ ਕਿ ਜਦੋਂ ਤੁਸੀਂ 30,000 ਪੌਂਡ ਦੇ 14 ਬੰਬਾਂ ਨੂੰ ਉਨ੍ਹਾਂ ਦੇ ਨਿਸ਼ਾਨਿਆਂ ’ਤੇ ਸੁੱਟਦੇ ਹੋ ਤਾਂ ਕੀ ਹੁੰਦਾ ਹੈ: ਪੂਰੀ ਤਰ੍ਹਾਂ ਤਬਾਹੀ।’’
ਇੱਕ ਅਮਰੀਕੀ ਅਧਿਕਾਰੀ ਜਿਸ ਨੇ ਸਮੀਖਿਆ ਰਿਪੋਰਟ ਪੜ੍ਹੀ, ਨੇ ਨੋਟ ਕੀਤਾ ਕਿ ਇਸ ਵਿੱਚ ਕਈ ਚੇਤਾਵਨੀਆਂ ਅਤੇ ‘ਜੇਕਰ’ ਹਨ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਇੱਕ ਹੋਰ ਸੁਧਰੀ ਹੋਈ ਰਿਪੋਰਟ ਦੀ ਉਮੀਦ ਕੀਤੀ ਜਾ ਰਹੀ ਹੈ। ਸਮੀਖਿਅਕਾਂ ਨੇ ਕਿਹਾ ਕਿ, ਜੇਕਰ ਮੁਲਾਂਕਣ ਉਪਗ੍ਰਹਿ ਦੀਆਂ ਤਸਵੀਰਾਂ ’ਤੇ ਅਧਾਰਤ ਸੀ, ਤਾਂ ਡੂੰਘੇ ਦੱਬੇ ਫੋਰਡੋ ਸਥਿਤ ਪ੍ਰਮਾਣੂ ਟਿਕਾਣੇ (ਯੂਰੇਨੀਅਮ ਸੰਸ਼ੋਧਨ ਸਹੂਲਤ) ਨੂੰ ਪੁੱਜੇ ਨੁਕਸਾਨ ਦੀ ਹੱਦ ਦਾ ਖੁਲਾਸਾ ਕਰਨਾ ਜ਼ਰੂਰੀ ਨਹੀਂ ਹੋਵੇਗਾ। ਟਰੰਪ ਨੇ ਕਿਹਾ ਸੀ ਕਿ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਹਮਲੇ ਜ਼ਰੂਰੀ ਸਨ। ਇਰਾਨ ਵੱਲੋਂ ਇਸ ਰਿਪੋਰਟ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਪ੍ਰਮਾਣੂ ਪ੍ਰੋਗਰਾਮ ਸਿਰਫ ਸ਼ਾਂਤੀ ਲਈ ਹਨ।