ਏਅਰ ਇੰਡੀਆ ਐਕਸਪ੍ਰੈੱਸ ਉਡਾਣ ਜੰਮੂ ਤੋਂ ਵਾਪਸ ਪਰਤੀ –


ਏਅਰ ਇੰਡੀਆ ਐਕਸਪ੍ਰੈੱਸ ਉਡਾਣ ਜੰਮੂ ਤੋਂ ਵਾਪਸ ਪਰਤੀ

ਜੰਮੂ : ਏਅਰ ਇੰਡੀਆ ਐਕਸਪ੍ਰੈੱਸ ਦੀ ਦਿੱਲੀ ਤੋਂ ਸ੍ਰੀਨਗਰ (ਵਾਇਆ ਜੰਮੂ) ਜਾ ਰਹੀ ਉਡਾਣ ਨੂੰ ਅੱਜ ਬਾਅਦ ਦੁਪਹਿਰ ‘ਜੀਪੀਐੱਸ ਵਿਚ ਬੇਲੋੜੀ ਦਖਲਅੰਦਾਜ਼ੀ’ ਦੇ ਸ਼ੱਕ ਕਰਕੇ ਦਿੱਲੀ ਮੁੜਨਾ ਪਿਆ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਉਪਰੋਕਤ ਕਾਰਨ ਕਰਕੇ ਇਹਤਿਆਤ ਵਜੋਂ ਉਡਾਣ ਵਾਪਸ ਦਿੱਲੀ ਮੋੜ ਦਿੱਤੀ ਗਈ ਤੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਮਗਰੋਂ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਉਡਾਣ 9X-2564 ਨੇ ਸ੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਜੰਮੂ ਵਿਚ ਉਤਰਨਾ ਸੀ, ਪਰ ਫਲਾਈਟ ਕੁਝ ਦੇਰ ਲਈ ਜੰਮੂ ਹਵਾਈ ਅੱਡੇ ਦਾ ਚੱਕਰ ਲਾਉਂਦੀ ਰਹੀ ਤੇ ਇਸ ਮਗਰੋਂ ਪਾਇਲਟ ਨੇ ਬਿਨਾਂ ਉਤਰੇ ਜਹਾਜ਼ ਵਾਪਸ ਦਿੱਲੀ ਲਿਜਾਣ ਦਾ ਫੈਸਲਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਤੇ ਹਵਾਈ ਪੱਟੀ ਸਾਫ਼ ਸਨ, ਪਰ ਪਾਇਲਟ ਨੂੰ ਸ਼ਾਇਦ ਲੈਂਡਿੰਗ ਲਈ ਕੋਈ ਢੁੱਕਵੀਂ ਥਾਂ ਨਹੀਂ ਮਿਲੀ।

  • Related Posts

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ –

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ ਫਗਵਾੜਾ : ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਅੱਜ ਸਵੇਰੇ ਗੁਡਾਨਾ ਪੁਲ ਨੇੜੇ ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਐਨ ਪਹਿਲਾਂ ਅਰਟਿਗਾ ਗੱਡੀ ਦੇ ਚਾਰ ਪਹੀਆ ਵਾਹਨ…

    Continue reading
    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ  –

    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਵੀਂ ਦਿੱਲੀ : ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ…

    Continue reading