ਏਅਰ ਇੰਡੀਆ ਦੀ ਉਡਾਣ ਮੁੜ ਤਕਨੀਕੀ ਨੁਕਸ ਕਰਕੇ ਹਾਂਗਕਾਂਗ ਪਰਤੀ –


ਏਅਰ ਇੰਡੀਆ ਦੀ ਉਡਾਣ ਮੁੜ ਤਕਨੀਕੀ ਨੁਕਸ ਕਰਕੇ ਹਾਂਗਕਾਂਗ ਪਰਤੀ

ਮੁੰਬਈ : ਅਹਿਮਦਾਬਾਦ ’ਚ ਏਅਰ ਇੰਡੀਆ ਦੁਰਘਟਨਾ ਤੋਂ ਬਾਅਦ ਲੋਕਾਂ ਵਿੱਚ ਚਰਚਾ ਅਜੇ ਖਤਮ ਨਹੀਂ ਹੋਈ ਕਿ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਏਅਰ ਇੰਡੀਆ ਦੀ ਹਾਂਗਕਾਂਗ ਤੋਂ ਦਿੱਲੀ ਆ ਰਹੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਜਹਾਜ਼ ਦੇ ਪਾਇਲਟ ਨੂੰ ਤਕਨੀਕੀ ਨੁਕਸ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਫਲਾਈਟ ਵਾਪਸ ਹਾਂਗਕਾਂਗ ਭੇਜ ਦਿੱਤੀ ਗਈ।

ਸੂਤਰਾਂ ਨੇ ਕਿਹਾ ਕਿ ਉਡਾਣ ਹਾਂਗਕਾਂਗ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਈ। ਯਾਤਰੀਆਂ ਨੂੰ ਉਤਾਰਨ ਮਗਰੋਂ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੀ ਉਡਾਣ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ 12:16 ਵਜੇ ਰਵਾਨਾ ਹੋਈ ਸੀ ਤੇ ਇਸ ਨੇ ਭਾਰਤੀ ਸਮੇਂ ਮੁਤਾਬਕ ਦਿੱਲੀ ਵਿਚ ਬਾਅਦ ਦੁਪਹਿਰ 12:20 ਵਜੇ ਉਤਰਨਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਫਤਾਨਜਾ ਏਅਰਲਾਈਨ ਦੀ ਫਰੈਂਕਫਰਟ ਤੋਂ ਹੈਦਰਾਬਾਦ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਮਗਰੋਂ ਵਾਪਸ ਮੋੜ ਦਿੱਤਾ ਗਿਆ ਸੀ।

  • Related Posts

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ –

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ ਫਗਵਾੜਾ : ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਅੱਜ ਸਵੇਰੇ ਗੁਡਾਨਾ ਪੁਲ ਨੇੜੇ ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਐਨ ਪਹਿਲਾਂ ਅਰਟਿਗਾ ਗੱਡੀ ਦੇ ਚਾਰ ਪਹੀਆ ਵਾਹਨ…

    Continue reading
    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ  –

    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਵੀਂ ਦਿੱਲੀ : ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ…

    Continue reading