
ਕੰਚਨ ਭਾਬੀ ਦੀ ਮੌਤ ਨੂੰ ਸਹੀ ਕਹਿਣ ਵਾਲੇ 106 ਆਨਲਾਈਨ ਅਕਾਊਂਟ ਬੰਦ
ਚੰਡੀਗੜ੍ਹ : ਕੰਚਨ ਕੁਮਾਰੀ ਜੋ ਸੋਸ਼ਲ ਮੀਡੀਆ ਉੱਤੇ ਆਪਣੇ ਕੰਨਟੈਂਟ ਕਰਕੇ ਚਰਚਾ ਵਿੱਚ ਰÇੰਹਦੀ ਸੀ ਅਤੇ ਕੁਝ ਅਸ਼ਲੀਲ ਪੋਸਟਾਂ ਸ਼ੇਅਰ ਕਰਦੀ ਸੀ ਉਸ ਨੂੰ ਕਤਲ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਕਮਲ ਕੌਰ ਭਾਬੀ ਦੇ ਕਤਲ ਅਤੇ ਕਾਤਲਾਂ ਵੱਲੋਂ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਖ਼ਾਤਿਆਂ ’ਤੇ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਅਮਨ-ਕਾਨੂੰਨ ਦੀ ਹਾਲਤ ਵਿਗੜਨ ਅਤੇ ਫਿਰਕੂ ਤਣਾਅ ਫੈਲਣ ਦੀ ਸੰਭਾਵਨਾ ਸੀ। ‘ਭਾਬੀ’ ਦੀ ਹੱਤਿਆ ਮਗਰੋਂ ਆਨਲਾਈਨ ਸਰਗਰਮੀਆਂ ’ਤੇ ਨਜ਼ਰ ਰੱਖ ਰਹੀਆਂ ਜ਼ਿਲ੍ਹਾ ਪੁਲੀਸ ਇਕਾਈਆਂ ਵੱਲੋਂ ਦਿੱਤੀ ਰਿਪੋਰਟ ਮਗਰੋਂ ਇਹ ਕਾਰਵਾਈ ਹੋਈ ਹੈ। ਆਨਲਾਈਨ ਨਾਮ ‘ਕਮਲ ਕੌਰ ਭਾਬੀ’ ਵਜੋਂ ਮਸ਼ਹੂਰ ਕਮਲ ਦਾ 11 ਜੂਨ ਨੂੰ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਨੇੜੇ ਕਾਰ ਪਾਰਕਿੰਗ ’ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਤੋਂ ਭੇਤ ਖੁੱਲ੍ਹਿਆ ਕਿ ਉਸ ਨੂੰ ਇਕ ਪ੍ਰਚਾਰ ਸਬੰਧੀ ਪ੍ਰੋਗਰਾਮ ਦੇ ਬਹਾਨੇ ਲੁਧਿਆਣਾ ਤੋਂ ਲਿਆ ਕੇ ਕਥਿਤ ਤੌਰ ’ਤੇ ‘ਅਸ਼ਲੀਲ’ ਸਮੱਗਰੀ ਪੋਸਟ ਕਰਨ ਲਈ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਕਮਲ ਕੌਰ ਦੀ ਹੱਤਿਆ ਦੇ ਕੁਝ ਘੰਟਿਆਂ ਮਗਰੋਂ ਹੀ ਮੁੱਖ ਮੁਲਜ਼ਮ ਅਤੇ ਕੱਟੜਵਾਦੀ ਜਥੇਬੰਦੀ ‘ਕੌਮ ਦੇ ਰਾਖੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਸੀ। ਉਸ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੋਗਾ ਜ਼ਿਲ੍ਹੇ ਦਾ ਵਸਨੀਕ ਮਹਿਰੋਂ ਆਨਲਾਈਨ ਸਰਗਰਮ ਰਹਿੰਦਾ ਸੀ।
ਇਸ ਹੱਤਿਆ ਮਗਰੋਂ ਪੰਜਾਬ ਦੇ ਆਨਲਾਈਨ ਇਨਫਲੂਐਂਸਰਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਗਰਮਖ਼?ਆਲੀ ਅਨਸਰਾਂ ਤੋਂ ਇਨਫਲੂਐਂਸਰਾਂ ਦੀਪਿਕਾ ਲੂਥਰਾ, ਸਿਮਰਜੀਤ ਕੌਰ ਉਰਫ਼ ਪ੍ਰੀਤ ਜੱਟੀ ਅਤੇ ਚੰਦ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਧਮਕੀ ਮਿਲਣ ਮਗਰੋਂ ਲੂਥਰਾ ਨੇ ਆਪਣਾ ਇੰਸਟਾਗ੍ਰਾਮ ਖ਼ਾਤਾ ਹਟਾ ਦਿੱਤਾ ਅਤੇ ਉਸ ਨੂੰ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ‘ਜੱਟ ਬਾਬੇ ਬਾਂਦਰਾ ਤੋਂ’ ਦੇ ਨਾਮ ਤੋਂ ਮਸ਼ਹੂਰ ਚੰਦ ਸਿੰਘ ਨਾਲ ਹੁਣ ਸੁਰੱਖਿਆ ਕਰਮੀ ਹੁੰਦੇ ਹਨ ਅਤੇ ਉਸ ਨੇ ਪਹਿਲਾਂ ਪਾਈ ਸਮੱਗਰੀ ਲਈ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗ ਲਈ ਹੈ। ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਧਮਕੀਆਂ ਨੂੰ ਅੰਦਰੂਨੀ ਸੁਰੱਖਿਆ ਦਾ ਮਾਮਲਾ ਮੰਨਦਿਆਂ ਕਾਰਵਾਈ ਕੀਤੀ ਹੈ।