ਜੀ7 ਸਿਖਰ ਸੰਮੇਲਨ ਦੇ ਪਹਿਲੇ ਦਿਨ ਚੰਗੇ ਸਮਝੌਤਿਆਂ ਦੀ ਆਸ ਬੱਝੀ –


ਜੀ7 ਸਿਖਰ ਸੰਮੇਲਨ ਦੇ ਪਹਿਲੇ ਦਿਨ ਚੰਗੇ ਸਮਝੌਤਿਆਂ ਦੀ ਆਸ ਬੱਝੀ

ਵੈਨਕੂਵਰ : ਕੈਨੇਡਾ ਦੇ ਅਲਬਰਟਾ ਸੂਬੇ ਦੇ ਪਹਾੜੀ ਨਜ਼ਾਰਿਆਂ ਵਾਲੇ ਸ਼ਹਿਰ ਕਨਾਨਸਿਕ ਵਿੱਚ ਸ਼ੁਰੂ ਹੋਏ ਤਿੰਨ ਰੋਜ਼ਾ ਜੀ7 ਸਮਾਗਮ ਵਿਚ ਅਮਰੀਕਾ ਦੇ ਰਾਸਟਰਪਤੀ ਡੋਨਲਡ ਟਰੰਪ ਸਮੇਤ ਯੂਕੇ, ਇਟਲੀ, ਫਰਾਸ਼, ਜਰਮਨੀ ਤੇ ਜਪਾਨ ਦੇ ਆਗੂ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਮਾਗਮ ’ਚ ਸ਼ਾਮਲ ਹੋਣ ਆਏ ਆਗੂਆਂ ਦਾ ਭਰਵਾਂ ਸਵਾਗਤ ਕੀਤਾ। ਮਾਰਕ ਕਾਰਨੀ ਨੇ ਸਿਖਰ ਵਾਰਤਾ ਤੋਂ ਇਕਪਾਸੇ ਅਮਰੀਕਨ ਰਾਸ਼ਟਰਪਤੀ ਨਾਲ ਵੱਖਰੇ ਤੌਰ ’ਤੇ ਸਕਾਰਾਤਮਕ ਮਾਹੌਲ ਵਿੱਚ ਬੈਠਕ ਕੀਤੀ।

ਡੋਨਲਡ ਟਰੰਪ ਨੇ ਮਗਰੋਂ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਇੰਗਲੈਂਡ ਨਾਲ ਟੈਰਿਫ ਸਮਝੌਤਾ ਸਹੀਬੰਦ ਹੋ ਗਿਆ ਹੈ, ਪਰ ਕੈਨੇਡਾ ਨਾਲ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਇਸ ’ਤੇ ਵੀ ਸਹੀ ਪਾ ਦਿੱਤੀ ਜਾਏਗੀ। ਸਮਝੌਤੇ ਦੀਆਂ ਸ਼ਰਤਾਂ ਬਾਰੇ ਪੁੱਛਣ ’ਤੇ ਅਮਰੀਕੀ ਸਦਰ ਨੇ ਕਿਹਾ ਕਿ ਸਮਾਂ ਆਉਣ ਦਿਓ, ਸਾਰਾ ਕੁਝ ਸਾਹਮਣੇ ਆ ਜਾਏਗਾ। ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਸੋਚ ਵੱਖਰੀ ਹੋ ਸਕਦੀ ਹੈ, ਪਰ ਹਿੱਤ ਸਾਂਝੇ ਹਨ। ਟਰੰਪ ਨੇ ਚੀਨ ਨੂੰ ਸੰਮੇਲਨਾਂ ਵਿੱਚ ਸੱਦੇ ਜਾਣ ਦੀ ਵਕਾਲਤ ਕੀਤੀ। ਕੈਨੇਡਿਆਈ ਲੋਕਾਂ ਨੂੰ ਅੱਜ ਟਰੰਪ ਦੇ ਕੋਟ ਉੱਤੇ ਕੈਨੇਡਾ ਦਾ ਝੰਡਾ ਲੱਗਾ ਵੇਖ ਕੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿਚ ਜਲਦੀ ਸੁਧਾਰ ਦੀ ਆਸ ਬੱਝੀ ਹੈ।

ਉਧਰ ਸਾਬਕ ਪੁਲੀਸ ਅਧਿਕਾਰੀ ਅਤੇ ਕੈਨੇਡਾ ਦੇ ਸੈਨੇਟਰ ਬਲਤੇਜ ਸਿੰਘ ਢਿਲੋਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਚਿੱਠੀ ਲਿੱਖ ਕੇ ਰੋਸ ਜਤਾਇਆ ਹੈ। ਜਨਤਕ ਹੋਈ ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਕੈਨੇਡਾ ਵਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਸੰਕੇਤ ਹੈ ਕਿ ਕੈਨੇਡਾ ਵਿੱਚ ਵਿਦੇਸ਼ੀ ਦਖਲ ਦੀਆਂ ਘਟਨਾਵਾਂ ਤੋਂ ਕੁਝ ਵੀ ਸਿੱਖਿਆ ਨਹੀਂ ਗਿਆ। ਢਿਲੋਂ ਨੇ ਸੱਦਾ ਦੇਣ ਉੱਤੇ ਖਦਸ਼ਾ ਜਤਾਇਆ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੈਨੇਡਾ ਵਲੋਂ ਥੋੜ ਚਿਰੇ ਵਾਪਰਕ ਲਾਭ ਲਈ ਆਪਣੀਆਂ ਠੋਸ ਨੀਤੀਆਂ ਦੀ ਬਲੀ ਦਿੱਤੀ ਜਾ ਸਕਦੀ ਹੈ।

  • Related Posts

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ –

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ ਪਿਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਸਵੇਰੇ ਫਿਦਾਈਨ ਹਮਲੇ ਵਿਚ ਸੁਰੱਖਿਆ ਬਲਾਂ ਦੇ 13 ਜਵਾਨ ਹਲਾਕ ਹੋ ਗਏ ਜਦੋਂਕਿ 24…

    Continue reading
    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ –

    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ ਵੈਨਕੂਵਰ : ਉੱਤਰੀ ਵੈਨਕੂਵਰ ਹਲਕੇ ਤੋਂ ਵਿਧਾਇਕਾ ਤੇ ਸੂਬਾ ਸਰਕਾਰ ਦੀ ਬੁਨਿਆਦੀ ਢਾਂਚਾ ਮੰਤਰੀ ਬੌਵਿਨ ਮਾ (2owinn Ma) ਦੇ ਸਰਕਾਰੀ ਦਫਤਰ ਦੇ…

    Continue reading