ਨਵੀਂ ਦਿੱਲੀ ’ਚ ਕਰੈਸ਼ ਜਹਾਜ਼ ਸੰਬੰਧੀ ਕੰਟਰੋਲ ਰੂਮ ਕਾਇਮ –



ਨਵੀਂ ਦਿੱਲੀ ’ਚ ਕਰੈਸ਼ ਜਹਾਜ਼ ਸੰਬੰਧੀ ਕੰਟਰੋਲ ਰੂਮ ਕਾਇਮ

ਨਵੀਂ ਦਿੱਲੀ :ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਮੱਦੇਨਜ਼ਰ ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ। ਇਸ ਸਬੰਧੀ ਵੇਰਵਿਆਂ ਲਈ ਲੋਕ 011-24610843, 9650391859 ‘ਤੇ ਕਾਲ ਕਰ ਸਕਦੇ ਹਨ।

ਅਹਿਮਦਾਬਾਦ ਵਿੱਚ ਵੀ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਅਤੇ ਇਸ ਦੇ ਨੰਬਰ 9978405304/079-23251900 ਹਨ।

ਅਹਿਮਦਾਬਾਦ ਹਵਾਈ ਅੱਡੇ ‘ਤੇ ਇੱਕ ਹੈਲਪਲਾਈਨ ਵੀ ਸਰਗਰਮ ਕੀਤੀ ਗਈ ਹੈ ਅਤੇ ਇਸ ਦਾ ਨੰਬਰ 9974111327 ਹੈ।

ਇਸ ਤੋਂ ਇਲਾਵਾ, ਏਅਰ ਇੰਡੀਆ ਦਾ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਹੈ।

ਏਅਰ ਇੰਡੀਆ ਦਾ ਬੋਇੰਗ 787 ਜਹਾਜ਼, ਜਿਸ ਵਿੱਚ ਅਮਲੇ ਦੇ 12 ਮੈਂਬਰਾਂ ਸਣੇ ਕੁੱਲ 242 ਮੁਸਾਫ਼ਰ ਸਵਾਰ ਸਨ, ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਫ਼ੌਰੀ ਬਾਅਦ ਹਾਦਸਾਗ੍ਰਸਤ ਹੋ ਗਿਆ।

ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਉਡਾਣ ਨੰਬਰ ਏਆਈ 171 ਦੇ ਹਾਦਸੇ ਦੇ ਮੱਦੇਨਜ਼ਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਇੱਕ ਸੰਚਾਲਨ ਕੰਟਰੋਲ ਰੂਮ ਨੂੰ ਤਾਲਮੇਲ ਲਈ ਸਰਗਰਮ ਕਰ ਦਿੱਤਾ ਗਿਆ ਹੈ… ਅਸੀਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਤੇਜ਼ ਪ੍ਰਤੀਕਿਰਿਆ ਅਤੇ ਪੂਰੀ ਸਹਾਇਤਾ ਲਈ ਵਚਨਬੱਧ ਹਾਂ।”

ਐਕਸ ‘ਤੇ ਇੱਕ ਪੋਸਟ ਵਿੱਚ ਏਅਰ ਇੰਡੀਆ ਨੇ ਕਿਹਾ ਕਿ ਉਸਨੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਯਾਤਰੀ ਹੌਟਲਾਈਨ ਨੰਬਰ 1800 5691 444 ਸਥਾਪਤ ਕੀਤਾ ਹੈ।

ਸਾਰੇ ਜ਼ਰੂਰੀ ਪ੍ਰਤੀਕਿਰਿਆ ਉਪਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਲਈ ਮੰਤਰਾਲੇ ਵਿੱਚ ਇੱਕ ਸੰਚਾਲਨ ਕੰਟਰੋਲ ਰੂਮ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਸਹਾਇਤਾ ਜਾਂ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ: (ਦਿੱਲੀ ਕੰਟਰੋਲ ਰੂਮ) 011-24610843/ 9650391859… ਆਪ੍ਰੇਸ਼ਨ ਕੰਟਰੋਲ ਰੂਮ (ਅਹਿਮਦਾਬਾਦ) 9978405304/ 079-23251900।”





  • Related Posts

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ –

    ਵਾਹਨਾਂ ਦੀ ਟੱਕਰ ’ਚ ਤਿੰਨਾਂ ਦੀ ਮੌਤਾਂ ਫਗਵਾੜਾ : ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਅੱਜ ਸਵੇਰੇ ਗੁਡਾਨਾ ਪੁਲ ਨੇੜੇ ਤੇ ਢਿੱਲਵਾਂ ਟੌਲ ਪਲਾਜ਼ਾ ਤੋਂ ਐਨ ਪਹਿਲਾਂ ਅਰਟਿਗਾ ਗੱਡੀ ਦੇ ਚਾਰ ਪਹੀਆ ਵਾਹਨ…

    Continue reading
    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ  –

    ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਵੀਂ ਦਿੱਲੀ : ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ ਦੀ ਖੁਫ਼ੀਆ ਏਜੰਸੀ ‘ਰਾਅ’ (ਰਿਸਰਚ ਤੇ ਅਨੈਲੇਸਿਸ ਵਿੰਗ) ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ…

    Continue reading