ਫਾਸਟਟੈਗ ’ਚ ਮਿਲੇਗੀ ਰਾਹਤ –


ਫਾਸਟਟੈਗ ’ਚ ਮਿਲੇਗੀ ਰਾਹਤ

ਨਵੀਂ ਦਿੱਲੀ “: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਪ੍ਰੇਸ਼ਾਨੀ ਰਹਿਤ ਹਾਈਵੇ ਸਫ਼ਰ ਦੀ ਸਹੂਲਤ ਮੁਹੱਈਆ ਕਰਾਉਣ ਵੱਲ ਇੱਕ ਕਦਮ ਵਜੋਂ ਆਗਾਮੀ ਆਜ਼ਾਦੀ ਦਿਹਾੜੇ 15 ਅਗਸਤ ਤੋਂ ਨਿੱਜੀ ਵਾਹਨਾਂ ਲਈ 3,000 ਰੁਪਏ ਦੀ ਕੀਮਤ ਵਾਲਾ 61S“ag-ਅਧਾਰਤ ਸਾਲਾਨਾ ਪਾਸ ਦੀ ਸਕੀਮ ਜਾਰੀ ਕਰੇਗੀ। ਗਡਕਰੀ ਨੇ ਕਿਹਾ ਕਿ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਆਵੇ, ਲਈ ਵਾਜਬ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ‘ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ।

ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨੇ ਕਿਹਾ ਕਿ ਸਾਲਾਨਾ ਪਾਸ ਦੇਸ਼ ਭਰ ਵਿੱਚ ਕੌਮੀ ਸ਼ਾਹਰਾਹਾਂ ‘ਤੇ ਨਿਰਵਿਘਨ ਅਤੇ ਲਾਗਤ-ਪ੍ਰਭਾਵਸ਼ਾਲੀ ਯਾਤਰਾ ਨੂੰ ਸਮਰੱਥ ਬਣਾਏਗਾ।

ਉਨ੍ਹਾਂ ਕਿਹਾ ਕਿ ਐਕਟੀਵੇਸ਼ਨ ਅਤੇ ਨਵੀਨੀਕਰਨ ਲਈ ਇੱਕ ਸਮਰਪਿਤ ਲਿੰਕ ਜਲਦੀ ਹੀ ਰਾਜਮਾਰਗ ਯਾਤਰਾ ਐਪ ਦੇ ਨਾਲ-ਨਾਲ N819 ਅਤੇ MoR“8 ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਉਪਲਬਧ ਹੋਵੇਗਾ। ਗਡਕਰੀ ਨੇ ਕਿਹਾ ਕਿ ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੋਲ ਪਲਾਜ਼ਿਆਂ ਸਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਅਤੇ ਇੱਕ ਸਿੰਗਲ, ਕਿਫ਼ਾਇਤੀ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸਰਲ ਬਣਾਉਂਦੀ ਹੈ।

ਉਨ੍ਹਾਂ ਕਿਹਾ, “ਟੋਲ ਪਲਾਜ਼ਿਆਂ ‘ਤੇ ਉਡੀਕ ਸਮੇਂ ਨੂੰ ਘਟਾ ਕੇ, ਭੀੜ-ਭੜੱਕੇ ਨੂੰ ਘੱਟ ਕਰਕੇ ਅਤੇ ਵਿਵਾਦਾਂ ਨੂੰ ਘੱਟ ਕਰਕੇ, ਸਾਲਾਨਾ ਪਾਸ ਦਾ ਉਦੇਸ਼ ਲੱਖਾਂ ਨਿੱਜੀ ਵਾਹਨ ਮਾਲਕਾਂ ਲਈ ਇੱਕ ਤੇਜ਼ ਅਤੇ ਸੁਚਾਰੂ ਸਫ਼ਰ ਦਾ ਤਜਰਬਾ ਪੇਸ਼ ਕਰਨਾ ਹੈ।”

  • Related Posts

    ਸੋਸ਼ਲ ਮੀਡੀਆ ’ਤੇ ਸਾਮਾਨ ਵੇਚਣ ਵਾਲਿਆਂ ’ਤੇ IT ਡਿਪਾਰਟਮੈਂਟ ਦੀ ਤਿੱਖੀ ਨਜ਼ਰ

    ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਸਾਮਾਨ ਵੇਚਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਬ੍ਰਾਂਡ ਅਤੇ ਲੋਕ ਕਾਫੀ ਮੁਨਾਫਾ ਵੀ ਕਮਾ ਰਹੇ ਹਨ। ਜੇ ਗੱਲ…

    Continue reading
    ਹੁਣ ਤੁਸੀਂ WhatsApp ‘ਤੇ ਦੋਸਤਾਂ ਦੁਆਰਾ ਭੇਜੇ ਗਏ ਲੰਬੇ ਵੀਡੀਓਜ਼ ਨੂੰ ਤੁਰੰਤ ਦੇਖ ਸਕੋਗੇ

    ਵਟਸਐਪ ਇੱਕ ਨਵੇਂ ਅਪਡੇਟ ‘ਤੇ ਕੰਮ ਕਰ ਰਿਹਾ ਹੈ ਜੋ ਤੁਹਾਨੂੰ ਲੰਬੇ ਵੀਡੀਓ ਨੂੰ ਫਾਰਵਰਡ ਅਤੇ ਰੀਵਾਇੰਡ ਕਰਨ ਦੇਵੇਗਾ। ਯਾਨੀ, ਜਿਸ ਤਰ੍ਹਾਂ ਤੁਸੀਂ ਹੁਣ ਯੂਟਿਊਬ ‘ਤੇ ਵੀਡੀਓ ਨੂੰ 10 ਸੈਕਿੰਡ…

    Continue reading