
ਭਾਰਤ ਦੀ ਪਹਿਲੀ ਸਵਦੇਸ਼ੀ ਪਣਡੁੱਬੀ ਤਿਆਰ
ਵਿਸ਼ਾਖਾਪਟਨਮ “: ਭਾਰਤ ਦੀਆਂ ਸਾਹਿਲੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਨੇਵਲ ਡੌਕਯਾਰਡ ਵਿਖੇ ਆਈਐੱਨਐੱਸ ਅਰਨਾਲਾ ਨੂੰ ਅਧਿਕਾਰਤ ਤੌਰ ਭਾਰਤੀ ਜਲ ਸੈਨਾ ਨੇ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ’ਤੇ ਤਿਆਰ ਕੀਤਾ ਪਣਡੁੱਬੀ-ਤੋੜੂ ਜੰਗੀ ਸ਼ੈਲੋ ਵਾਟਰ ਕਰਾਫਟ ਹੈ। ਇਹ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼, ਕੋਲਕਾਤਾ ਵੱਲੋਂ ਬਣਾਇਆ ਗਿਆ ਹੈ ਅਤੇ 8 ਮਈ ਨੂੰ ਕੱਟੂਪੱਲੀ ਦੇ ਐੱਲ ਐਂਡ ਟੀ ਸ਼ਿਪਯਾਰਡ ਵਿਖੇ ਜਨਤਕ ਨਿੱਜੀ ਭਾਈਵਾਲੀ ਦੇ ਤਹਿਤ ਇਸ ਨੂੰ ਡਿਲੀਵਰ ਕੀਤਾ ਗਿਆ।
77 ਮੀਟਰ ਲੰਬਾ ਇਹ ਸਮੁੰਦਰੀ ਜਹਾਜ਼ ਪਾਣੀ ਹੇਠ ਨਿਗਰਾਨੀ ਪ੍ਰਣਾਲੀਆਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਰਗੀਆਂ ਕਾਰਵਾਈਆਂ ਸਮਰੱਥਾਵਾਂ ਲਈ ਸਮਰੱਥ ਹੈ। ਇਸ ਦਾ ਨਾਮ ਮਹਾਰਾਸ਼ਟਰ ਦੇ ਵਸਈ ਲਾਗਲੇ ਇਤਿਹਾਸਕ ਅਰਨਾਲਾ ਕਿਲ੍ਹੇ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਨੂੰ ਘੱਟ ਪਾਣੀ ਵਿੱਚ ਚੱਲਣ ਲਈ ਤਿਆਰ ਕੀਤਾ ਗਿਆ ਹੈ। ਇਹ ਡੀਜ਼ਲ ਇੰਜਣ-ਵਾਟਰਜੈੱਟ ਸੁਮੇਲ ਦੁਆਰਾ ਚਲਾਇਆ ਜਾਣ ਵਾਲਾ ਸਭ ਤੋਂ ਵੱਡਾ ਭਾਰਤੀ ਜੰਗੀ ਜਹਾਜ਼ ਹੈ।