ਭਾਰਤ ਨਾਲ ਗੱਲਬਾਤ ਲਈ ਤਿਆਰ ਪਾਕਿਸਤਾਨ –


ਭਾਰਤ ਨਾਲ ਗੱਲਬਾਤ ਲਈ ਤਿਆਰ ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨਾਲ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਸਾਰਥਕ ਗੱਲਬਾਤ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਹੈ। ਸ਼ਰੀਫ਼ ਨੇ ਭਾਰਤ ਨਾਲ ਗੱਲਬਾਤ ਬਾਰੇ ਵਿਚਾਰ ਮੰਗਲਵਾਰ ਨੂੰ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ ਗੱਲਬਾਤ ਦੌਰਾਨ ਪ੍ਰਗਟ ਕੀਤੇ।

ਰੇਡੀਓ ਪਾਕਿਸਤਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ, ‘‘ਪਾਕਿਸਤਾਨ ਜੰਮੂ-ਕਸ਼ਮੀਰ, ਪਾਣੀ, ਵਪਾਰ ਅਤੇ ਅਤਿਵਾਦ ਸਮੇਤ ਸਾਰੇ ਬਕਾਇਆ ਮੁੱਦਿਆਂ ’ਤੇ ਭਾਰਤ ਨਾਲ ਸਾਰਥਕ ਗੱਲਬਾਤ ਕਰਨ ਲਈ ਤਿਆਰ ਹੈ।”ਪਹਿਲਗਾਮ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ ਭਾਰਤ ਨੇ ਕਈ ਜਵਾਬੀ ਕਦਮ ਚੁੱਕੇ, ਜਿਸ ਵਿੱਚ 1960 ਦੀ ਸਿੰਧੂ ਜਲ ਸੰਧੀ (9W“) ਨੂੰ ਮੁਅੱਤਲ ਕਰਨਾ ਅਤੇ ਪਾਕਿਸਤਾਨ ਨਾਲ ਸਾਰਾ ਵਪਾਰ ਬੰਦ ਕਰਨਾ ਸ਼ਾਮਲ ਹੈ।

ਭਾਰਤ ਨੇ 7 ਮਈ ਨੂੰ ਅਪਰੇਸ਼ਨ ਸਿੰਧੂਰ ਵੀ ਸ਼ੁਰੂ ਕੀਤਾ, ਜਿਸ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਨਿਯੰਤਰਿਤ ਖੇਤਰਾਂ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ।

ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰੀਫ਼ ਨੇ ਭਾਰਤ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਬਾਦਸ਼ਾਹਤ ਦੇ ਅਟੁੱਟ ਸਮਰਥਨ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ। ਪਿਛਲੇ ਮਹੀਨੇ ਵੀ ਸ਼ਰੀਫ਼ ਨੇ ਇਰਾਨ ਅਤੇ ਅਜ਼ਰਬਾਈਜਾਨ ਵਿੱਚ ਹੁੰਦਿਆਂ ਭਾਰਤ ਨਾਲ ਸਾਰੇ ਬਕਾਇਆ ਮੁੱਦਿਆਂ, ਜਿਨ੍ਹਾਂ ਵਿੱਚ ਕਸ਼ਮੀਰ, ਅਤਿਵਾਦ, ਪਾਣੀ ਅਤੇ ਵਪਾਰ ਸ਼ਾਮਲ ਹਨ, ਨੂੰ ਹੱਲ ਕਰਨ ਲਈ ਸ਼ਾਂਤੀ ਵਾਰਤਾ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।

ਹਾਲਾਂਕਿ, ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ਼ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਅਤਿਵਾਦ ਦੇ ਮੁੱਦੇ ’ਤੇ ਹੀ ਗੱਲਬਾਤ ਕਰੇਗਾ।

  • Related Posts

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ –

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ ਪਿਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਸਵੇਰੇ ਫਿਦਾਈਨ ਹਮਲੇ ਵਿਚ ਸੁਰੱਖਿਆ ਬਲਾਂ ਦੇ 13 ਜਵਾਨ ਹਲਾਕ ਹੋ ਗਏ ਜਦੋਂਕਿ 24…

    Continue reading
    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ –

    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ ਵੈਨਕੂਵਰ : ਉੱਤਰੀ ਵੈਨਕੂਵਰ ਹਲਕੇ ਤੋਂ ਵਿਧਾਇਕਾ ਤੇ ਸੂਬਾ ਸਰਕਾਰ ਦੀ ਬੁਨਿਆਦੀ ਢਾਂਚਾ ਮੰਤਰੀ ਬੌਵਿਨ ਮਾ (2owinn Ma) ਦੇ ਸਰਕਾਰੀ ਦਫਤਰ ਦੇ…

    Continue reading