
ਭੂਆ ਦਾ ਪੁੱਤ ਨਿਕਲਿਆ ਕਾਤਲ
ਗੜ੍ਹਸ਼ੰਕਰ : ਤਹਿਸੀਲ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਦੇ ਪਿੰਡ ਸੀਹਵਾਂ ਦੇ ਵਸਨੀਕ ਨੌਜਵਾਨ ਆਰੀਅਨ (20) ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿਚ ਪੁਲੀਸ ਨੇ ਆਰੀਅਨ ਦਾ ਭੂਆ ਦਾ ਪੁੱਤ ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਨਵੀਨ ਨੇ ਹੀ ਆਪਣੇ ਮਾਤੇ ਦੇ ਪੁੱਤ ਆਰੀਅਨ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕੀਤਾ ਸੀ।
ਇਸ ਘਟਨਾ ਨੂੰ ਅੰਜਾਮ ਦੇਣ ਪਿੱਤੋਂ ਨਵੀਨ ਨੇ ਅਣਪਛਾਤੇ ਹਮਲਾਵਰਾਂ ਦੇ ਹਮਲੇ ਦੀ ਝੂਠੀ ਕਹਾਣੀ ਘੜੀ ਸੀ। ਗੜ੍ਹਸ਼ੰਕਰ ਪੁਲੀਸ ਅਨੁਸਾਰ ਮੁਲਜ਼ਮ ਨਵੀਨ ਨੂੰ ਗ੍ਰਿਫਤਾਰ ਕਰਨ ਉਪਰੰਤ ਉਸ ਖ਼?ਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।