
ਮੋਦੀ ਨੇ ਲਾਲੂ ਪ੍ਰਸ਼ਾਦ ਨੂੰ ਘੇਰਿਆ
ਬਿਹਾਰ “: ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਜਨਮ ਦਿਨ ਮਨਾਉਂਦੇ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਟਿੱਪਣੀ ਕੀਤੀ ਹੈ। ਲਾਲੂ ਪ੍ਰਸਾਦ ਵੱਲੋਂ ਅੰਬੇਡਕਰ ਜੀ ਦੀ ਤਸਵੀਰ ਪੈਰਾਂ ਕੋਲ ਲਗਾਉਣ ਵਾਲੀ ਘਟਨਾ ਨੂੰ ਮੁੱਦਾ ਬਣਾਇਆ ਗਿਆ ਹੈ ਤੇ ਲਾਲੂ ਪ੍ਰਸ਼ਾਦਿ ਦੀ ਨਿਖੇਧੀ ਕੀਤੀ ਹੈ। ਮੋਦੀ ਨੇ ਕਿਹਾ, ‘‘ਅੰਬੇਡਕਰ ਜੀ ਪਰਿਵਾਰਵਾਦ ਦੇ ਖਿਲਾਫ਼ ਸਨ। ਉਨ੍ਹਾਂ (ਰਾਸ਼ਟਰੀ ਜਨਤਾ ਦਲ ਅਤੇ ਇਸ ਦੇ ਭਾਈਵਾਲਾਂ) ਨੂੰ ਇਹ ਪਸੰਦ ਨਹੀਂ ਹੈ। ਇਸ ਲਈ ਉਨ੍ਹਾਂ ਅੰਬੇਡਕਰ ਜੀ ਦੀ ਤਸਵੀਰ ਨੂੰ ਪੈਰਾਂ ਵਿੱਚ ਰੱਖਿਆ ਹੋਇਆ ਹੈ। ਜਦ ਮੈਂ ਆ ਰਿਹਾ ਸੀ ਤਾਂ ਰਸਤੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਿਰਾਦਰ ਲਈ ਮੁਆਫੀ ਮੰਗਣ ਵਾਲੇ ਪੋਸਟਰ ਦੇਖੇ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਪਰ ਅਜੇ ਤੱਕ ਨਿਰਾਦਰ ਕਰਨ ਵਾਲਿਆਂ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ ਕਿਉਂਕਿ ਉਹ ਦਲਿਤਾਂ ਨੂੰ ਬਰਾਬਰ ਨਹੀਂ ਮੰਨਦੇ। ਇਸ ਦੇ ਉਲਟ, ਬਾਬਾ ਸਾਹਿਬ, ਮੋਦੀ ਦੇ ਦਿਲ ਵਿੱਚ ਹਨ ਅਤੇ ਉਨ੍ਹਾਂ ਦੀ ਤਸਵੀਰ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਹਨ।’’
ਲਾਲੂ ਯਾਦਵ ਦਾ ਕਹਿਣਾ ਹੈ ਕਿ ਮੈਡੀਕਲ ਕਾਰਨਾਂ ਕਰ ਕੇ ਪੈਰ ਸੋਫੇ ’ਤੇ ਰੱਖੇ ਹੋਏ ਸਨ ਅਤੇ ਉਸ ਸਮੇਂ ਉਨ੍ਹਾਂ ਦਾ ਇੱਕ ਸਮਰਥਕ ਅੰਬੇਡਕਰ ਜੀ ਦੀ ਤਸਵੀਰ ਲੈ ਕੇ ਨੇੜੇ ਉਥੇ ਖੜ੍ਹਾ ਹੋ ਗਿਆ। ਲਾਲੂ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ ਕਿ ਸਮਾਗਮ ਦੌਰਾਨ ’ਬਾਬਾ ਸਾਹਿਬ ਅੰਬੇਡਕਰ ਜੀ ਦਾ ਕੋਈ ਨਿਰਾਦਰ ਨਹੀਂ ਕੀਤਾ ਹੋਇਆ ਇਹ ਸਰਾਸਰ ਗਲਤ ਟਿੱਪਣੀ ਹੈ।