
ਯੂ.ਪੀ.ਆਈ. ਲੈਣ-ਦੇਣ ਹੋਰ ਹੋਵੇਗਾ ਬੇਹਤਰ
ਨਵੀਂ ਦਿੱਲੀ : ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਭੁਗਤਾਨਾਂ ਲਈ ਪ੍ਰਤੀਕਿਰਿਆ ਸਮੇਂ ਨੂੰ 10 ਸਕਿੰਟਾਂ ਤੱਕ ਘਟਾਉਣ ਦੇ ਹੁਕਮ ਦੇ ਨਾਲ ਸੋਮਵਾਰ ਤੋਂ ”P9 ਮੰਚਾਂ ਰਾਹੀਂ ਲੈਣ-ਦੇਣ ਹੋਰ ਤੇਜ਼ ਹੋਣ ਜਾ ਰਹੇ ਹਨ। ਯੂ.ਪੀ.ਆਈ. ਜਾਂ ਯੂਨੀਫਾਈਡ ਪੇਮੈਂਟਸ ਇੰਟਰਫੇਸ ਇੱਕ ਰੀਅਲ-ਟਾਈਮ (ਵੇਲੇ ਸਿਰ ਨਾਲ ਦੀ ਨਾਲ) ਅਦਾਇਗੀ ਪ੍ਰਣਾਲੀ ਹੈ ਜੋ NP39 ਵੱਲੋਂ ਮੋਬਾਈਲ ਫੋਨਾਂ ਰਾਹੀਂ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਲਈ ਵਿਕਸਤ ਕੀਤੀ ਗਈ ਹੈ।
NP39 ਦੇ ਇੱਕ ਹਾਲੀਆ ਸਰਕੂਲਰ ਦੇ ਅਨੁਸਾਰ ਪੈਸੇ ਟ੍ਰਾਂਸਫਰ, ਸਥਿਤੀ ਜਾਂਚ ਅਤੇ ਰਿਵਰਸਲ ਸਮੇਤ ਲੈਣ-ਦੇਣ ਹੁਣ 30 ਸਕਿੰਟਾਂ ਦੇ ਮੁਕਾਬਲੇ 10 ਤੋਂ 15 ਸਕਿੰਟਾਂ ਵਿੱਚ ਪੂਰੇ ਕੀਤੇ ਜਾਇਆ ਕਰਨਗੇ। 16 ਜੂਨ ਤੋਂ ਪ੍ਰਭਾਵੀ, ਯੂ.ਪੀ.ਆਈ. ਭੁਗਤਾਨ ਵਿੱਚ ਪਤੇ ਨੂੰ ਪ੍ਰਮਾਣਿਤ ਕਰਨ ਲਈ ਲੱਗਣ ਵਾਲਾ ਸਮਾਂ ਹੁਣ ਪਹਿਲਾਂ 15 ਸਕਿੰਟ ਦੇ ਮੁਕਾਬਲੇ ਸਿਰਫ਼ 10 ਸਕਿੰਟ ਲਵੇਗਾ। NP39 ਨੇ ਕਿਹਾ ਕਿ ਜਵਾਬ ਸਮੇਂ ਵਿੱਚ ਸੋਧਾਂ ਦਾ ਉਦੇਸ਼ ਗਾਹਕ ਤਜਰਬੇ ਨੂੰ ਬਿਹਤਰ ਬਣਾਉਣਾ ਹੈ। NP39 ਦੇ ਇੱਕ ਹੋਰ ਸਰਕੂਲਰ ਦੇ ਅਨੁਸਾਰ, ਗਾਹਕ ਜਲਦੀ ਹੀ ਆਪਣੇ ਯੂ.ਪੀ.ਆਈ. ਐਪਸ ਰਾਹੀਂ ਦਿਨ ਵਿੱਚ 50 ਵਾਰ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਕਰਨ ਦੇ ਯੋਗ ਹੋਣਗੇ।