ਲੁਧਿਆਣਾ ਜਿਮਨੀ ਚੋਣਾਂ ’ਚ ‘ਆਪ’ ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ –


ਲੁਧਿਆਣਾ ਜਿਮਨੀ ਚੋਣਾਂ ’ਚ ‘ਆਪ’ ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ

ਲੁਧਿਆਣਾ, 23 ਜੂਨਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕੀਤੀ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਇਸ ਹਲਕੇ ਵਿੱਚੋਂ 10,637 ਦੀ ਵੱਡੀ ਲੀਡ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ। ਪਿਛਲੇ ਕਰੀਬ ਤਿੰਨ ਮਹੀਨੇ ਤੋਂ ਲਗਾਤਾਰ ਸੰਜੀਵ ਅਰੋੜਾ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਸਨ। ਵੋਟਾਂ ਦੀ ਗਿਣਤੀ ਲਈ 14 ਗੇੜ ਮੁਕੰਮਲ ਹੋਣ ਮਗਰੋਂ ਪ੍ਰਸ਼ਾਸਨ ਨੇ ਸੰਜੀਵ ਅਰੋੜਾ ਨੂੰ ਜੇਤੂ ਐਲਾਨ ਦਿੱਤਾ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ। ਤਕਰੀਬਨ 14 ਗੇੜ ਦੀ ਗਿਣਤੀ ਦੌਰਾਨ ਤਕਰੀਬਨ ਹਰੇਕ ਗੇੜ ਵਿਚ ਸੰਜੀਵ ਅਰੋੜਾ ਹੀ ਅੱਗੇ ਰਹੇ। ਇੱਕ ਦੋ ਗੇੜਾਂ ਵਿਚ ਭਾਜਪਾ ਦੇ ਜੀਵਨ ਗੁਪਤਾ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਪਛਾੜ ਕੇ ਦੂਜੇ ਨੰਬਰ ’ਤੇ ਰਹੇ। ਹਾਲਾਂਕਿ ਆਸ਼ੂ ਦੀ ਹਾਰ ਦਾ ਫ਼ਰਕ ਪਿਛਲੀਆਂ ਚੋਣਾਂ ਨਾਲੋਂ ਵੱਧ ਗਿਆ ਹੈ।

‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਫੋਟੋ: ਹਿਮਾਂਸ਼ੂ ਮਹਾਜਨ‘ਆਪ’ ਉਮੀਦਵਾਰ ਨੂੰ 35179 ਵੋਟਾਂ ਜਦੋਂਕਿ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਕੁੱਲ 24542 ਵੋਟਾਂ ਪਈਆਂ ਹਨ। ਜੀਵਨ ਗੁਪਤਾ ਨੂੰ 20323 ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 8203 ਵੋਟਾਂ ਪਈਆਂ ਹਨ। 793 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ ਹੈ। ਆਜ਼ਾਦ ਉਮੀਦਵਾਰ ਵਜੋਂ ਖੜੇ ਨੀਟੂ ਸ਼ਟਰਾਂ ਵਾਲੇ ਨੂੰ 112 ਵੋਟ ਮਿਲੇ ਹਨ।

ਆਪ ਉਮੀਦਵਾਰ ਸੰਜੀਵ ਅਰੋੜਾ ਜਿੱਤ ਮਗਰੋਂ ਆਪਣੇ ਸਮਰਥਕਾਂ ਨੂੰ ਮਿਲਦੇ ਹੋਏ।

ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਹੋਰਨਾਂ ਕੈਬਨਿਟ ਮੰਤਰੀਆਂ ਨੇ ਰੋਡ ਸ਼ੋਅ ਕੱਢਿਆ ਤੇ ਲੋਕਾਂ ਦਾ ਧੰਨਵਾਦ ਕੀਤਾ।

  • Related Posts

    SGPC Chief Dhami Demands Government Reveal Truth Behind

    ਦਰਬਾਰ ਸਾਹਿਬ ਬਾਰੇ ਧਮਕੀਆਂ ਦਾ ਸੱਚ ਲੋਕਾਂ ਸਾਹਮਣੇ ਰੱਖੇ ਸਰਕਾਰ :ਧਾਮੀਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਥੇ ਗੁਰਦੁਆਰਾ ਸੀਸ…

    Continue reading
    Majithia’s Judicial Custody Extended by 14 Days; Next Court He

    ਮਜੀਠੀਆ ਦਾ ਜੁਡੀਸ਼ਲ ਰਿਮਾਂਡ 14 ਦਿਨ ਲਈ ਵਧਾਇਆ ਮੁਹਾਲੀ : ਮੁਹਾਲੀ ਦੀ ਕੋਰਟ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਿਆਂਇਕ ਰਿਮਾਂਡ ਵਿਚ 14 ਦਿਨਾਂ ਦਾ…

    Continue reading