ਵੈਨਕੂਵਰ ਵਿਖੇ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ 5 ਭਾਰਤੀਆਂ ਸਣੇ 11 ਕਾਬੂ –


ਵੈਨਕੂਵਰ ਵਿਖੇ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ 5 ਭਾਰਤੀਆਂ ਸਣੇ 11 ਕਾਬੂ

ਸੈਂਕੜੇ ਏ.ਟੀ.ਐਮ. ਕਾਰਡ ਤੇ ਮਸ਼ੀਨਾ ਬਰਾਮਦ

ਵੈਨਕੂਵਰ : ਟੋਰਾਂਟੋ ਪੁਲੀਸ ਨੇ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏਟੀਐੱਮ ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ 300 ਲੋਕਾਂ ਨਾਲ 5 ਲੱਖ ਡਾਲਰ (ਕਰੀਬ 3 ਕਰੋੜ ਰੁਪਏ) ਦੀ ਰਾਸ਼ੀ ਕਢਾਈ ਹੈ। ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24) ਗੁਰਨੂਰ ਰੰਧਾਵਾ (20) ਗੌਰਵ ਤਾਕ (23) ਵਜੋਂ ਹੋਈ ਹੈ। ਪੁਲੀਸ ਬੁਲਾਰੇ ਡੇਵਿਡ ਕੌਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿੱਚ ਬੈਠੀ ਸਵਾਰੀ ਤੋਂ ਪੈਸੇ ਲੈਂਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਅਤੇ ਏਟੀਐੱਮ ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ।

ਜਿਸ ਤੋਂ ਬਾਅਦ ਉਹ ਸਵਾਰੀ ਦੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲੈਂਦੇ ਸਨ। ਪੁਲੀਸ ਅਨੁਸਾਰ ਉਨ੍ਹਾਂ ਕੋਲ ਇਸੇ ਤਰ੍ਹਾਂ ਦੀ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਉਸ ਨੇ ਦੱਸਿਆ ਕਿ ਮੁਲਜ਼ਮ ਟੈਕਸੀ ਦੀ ਥਾਂ ’ਤੇ ਆਮ ਕਾਰ ਦੀ ਵਰਤੋ ਕਰਦੇ ਸਨ ਅਤੇ ਟੈਕਸੀ ਵਰਗੇ ਸਟਿੱਕਰ ਲਾ ਕੇ ਸਵਾਰੀਆਂ ਨੂੰ ਭਰਮਾ ਲੈਂਦੇ।

  • Related Posts

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ –

    ਪਾਕਿਸਤਾਨ ’ਚ ਫਿਦਾਈਨ ਹਮਲੇ, 13 ਮਰੇ ਪਿਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅੱਜ ਸਵੇਰੇ ਫਿਦਾਈਨ ਹਮਲੇ ਵਿਚ ਸੁਰੱਖਿਆ ਬਲਾਂ ਦੇ 13 ਜਵਾਨ ਹਲਾਕ ਹੋ ਗਏ ਜਦੋਂਕਿ 24…

    Continue reading
    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ –

    ਬ੍ਰਿਟਿਸ਼ ਕੋਲੰਬੀਆ ਦੀ ਵਿਧਾਇਕ ਦੇ ਦਫ਼ਤਰ ਅੱਗੇ ਧਮਾਕਾ ਵੈਨਕੂਵਰ : ਉੱਤਰੀ ਵੈਨਕੂਵਰ ਹਲਕੇ ਤੋਂ ਵਿਧਾਇਕਾ ਤੇ ਸੂਬਾ ਸਰਕਾਰ ਦੀ ਬੁਨਿਆਦੀ ਢਾਂਚਾ ਮੰਤਰੀ ਬੌਵਿਨ ਮਾ (2owinn Ma) ਦੇ ਸਰਕਾਰੀ ਦਫਤਰ ਦੇ…

    Continue reading