ਟਰੰਪ ਨੇ ਪੂਤਿਨ ਦੇ ਰਵੱਈਏ ਨੂੰ ਦੱਸਿਆ ਅਸਥਿਰ

ਟਰੰਪ ਨੇ ਪੂਤਿਨ ਨੂੰ ਕਿਹਾ ‘ਪੂਰੀ ਤਰ੍ਹਾਂ ਪਾਗਲ’, ਕਿਹਾ ਰੂਸ ਪਤਨ ਵੱਲ ਜਾ ਰਿਹਾ ਹੈ
ਵਾਸ਼ਿੰਗਟਨ – ਰੂਸ ਵੱਲੋਂ ਤੀਜੀ ਲਗਾਤਾਰ ਰਾਤ ਕੀਵ ਅਤੇ ਹੋਰਨਾਂ ਯੂਕਰੇਨੀ ਸ਼ਹਿਰਾਂ ‘ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸੀ ਪ੍ਰਧਾਨ ਮੰਤਰੀ ਵਲਾਦੀਮੀਰ ਪੂਤਿਨ ਨੂੰ ‘ਪੂਰੀ ਤਰ੍ਹਾਂ ਪਾਗਲ’ ਕਹਿ ਕੇ ਸਖ਼ਤ ਟਿੱਪਣੀ ਕੀਤੀ ਹੈ।
ਟਰੰਪ ਨੇ ਐਤਵਾਰ ਰਾਤ ਸੋਸ਼ਲ ਮੀਡੀਆ ‘ਤੇ ਲਿਖਿਆ, “ਮੇਰੇ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਮੇਸ਼ਾ ਚੰਗੇ ਰਿਸ਼ਤੇ ਰਹੇ ਹਨ, ਪਰ ਹੁਣ ਉਹ ਬਿਲਕੁਲ ਪਾਗਲ ਹੋ ਗਏ ਹਨ।” ਉਨ੍ਹਾਂ ਨੇ ਪੂਤਿਨ ਨੂੰ ਲੱਗਾਤਾਰ ਯੂਕਰੇਨੀ ਸ਼ਹਿਰਾਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਲਈ ਖ਼ੁਦਮੁਖਤਿਆਰ ਠਹਿਰਾਇਆ ਅਤੇ ਕਿਹਾ ਕਿ “ਉਹ ਬੇਵਜ੍ਹਾ ਕਈਆਂ ਦੀ ਜਾਨ ਲੈ ਰਹੇ ਹਨ।”
ਰੂਸ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹੋਏ ਹਨ। ਯੂਕਰੇਨੀ ਸਰਕਾਰ ਦੇ ਅਨੁਸਾਰ ਇਹ 2022 ਵਿੱਚ ਸ਼ੁਰੂ ਹੋਏ ਯੂਕਰੇਨ-ਰੂਸ ਯੁੱਧ ਤੋਂ ਬਾਅਦ ਦਾ ਸਭ ਤੋਂ ਵੱਡਾ ਹਵਾਈ ਹਮਲਾ ਹੈ।
ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇ ਪੂਤਿਨ ਯੂਕਰੇਨ ’ਤੇ ਪੂਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ‘ਰੂਸ ਲਈ ਪਤਨ ਦਾ ਕਾਰਣ ਬਣੇਗਾ।’ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਬਾਰੇ ਵੀ ਨਿਰਾਸ਼ਾ ਜਤਾਈ, ਕਹਿੰਦੇ ਹੋਏ ਕਿ ‘ਜਿਸ ਤਰ੍ਹਾਂ ਉਹ ਗੱਲ ਕਰਦਾ ਹੈ, ਉਸ ਨਾਲ ਉਹ ਆਪਣੇ ਦੇਸ਼ ਲਈ ਲਾਭਦਾਇਕ ਨਹੀਂ ਹੈ।’
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਉਹਦੇ ਬਿਆਨ ਮੁਸ਼ਕਿਲਾਂ ਪੈਦਾ ਕਰ ਰਹੇ ਹਨ। ਮੈਨੂੰ ਇਹ ਪਸੰਦ ਨਹੀਂ ਤੇ ਚੰਗਾ ਹੋਵੇਗਾ ਜੇ ਇਹ ਰੁਕ ਜਾਵੇ।”
  • Related Posts

    ਟਰੰਪ ਵੱਲੋਂ ਜਾਰੀ ਹਾਵਰਡ ਸਬੰਧੀ ਹੁਕਮਾਂ ’ਤੇ ਅਮਰੀਕੀ ਕੋਰਟ ਵੱਲੋਂ ਅਸਥਾਈ ਰੋਕ

    ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਹੁਕਮ ’ਤੇ ਅਮਰੀਕੀ ਕੋਰਟ ਨੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਟਰੰਪ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਜਾਣ ਲਈ ਅਮਰੀਕਾ ਵਿੱਚ…

    Continue reading
    ਅਮਰੀਕਾ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਨਵੇਂ ਕੜੇ ਨਿਯਮ ਲਾਗੂ

    ਬਿਨਾਂ ਜਾਣੂ ਕਰਵਾਏ ਕੋਰਸ ਛੱਡਣ ’ਤੇ ਵੀਜ਼ਾ ਰੱਦ ਹੋ ਸਕਦਾ ਹੈ: ਅਮਰੀਕਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਚਿਤਾਵਨੀ ਵਾਸ਼ਿੰਗਟਨ – ਅਮਰੀਕੀ ਇਮੀਗ੍ਰੇਸ਼ਨ ਅਥਾਰਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਨੀਤੀਆਂ ਨੂੰ ਲੈ…

    Continue reading