
ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ
ਵਿਸ਼ਾਖਾਪਟਨਮ : ਭਾਰਤ ’ਚ ਨਾਰੀ ਸ਼ਕਤੀ ਵਿਕਾਸ ਦੀਆਂ ਬੁਲੰਦੀਆਂ ਸਰ ਕਰ ਰਹੀ ਹੈ। ਇਸ ਦੀ ਮਿਸਾਲ ਬਣੀ ਸਬ-ਲੈਫਟੀਨੈਂਟ ਆਸਥਾ ਪੂਨੀਆ ਅਧਿਕਾਰਤ ਤੌਰ ’ਤੇ ਜਲ ਸੈਨਾ ਹਵਾਬਾਜ਼ੀ ਦੀ ਲੜਾਕੂ ਬ੍ਰਾਂਚ ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਬਣ ਹੈ। ਬਲ ’ਚ ਮਹਿਲਾ ਲੜਾਕੂ ਪਾਇਲਟਾਂ ਦੇ ਨਵੇਂ ਦੌਰ ਦਾ ਰਾਹ ਖੋਲ੍ਹਦਿਆਂ ਤੇ ਅੜਿੱਕੇ ਦੂਰ ਕਰਦਿਆਂ ਪੂਨੀਆ ਨੂੰ ਜਲ ਸੈਨਾ ਸਟਾਫ ਦੇ ਸਹਾਇਕ ਮੁਖੀ ਰੀਅਰ ਐਡਮਿਰਲ ਜਨਕ ਬੇਵਲੀ ਤੋਂ ਵੱਕਾਰੀ ‘ਵਿੰਗਜ਼ ਆਫ ਗੋਲਡ’ ਵੀ ਮਿਲਿਆ। ਭਾਰਤੀ ਜਲ ਸੈਨਾ ਨੇ ਪਹਿਲਾਂ ਹੀ ਜਲ ਸੈਨਾ ਦੇ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ’ਚ ਪਾਇਲਟਾਂ ਅਤੇ ਜਲ ਸੈਨਾ ਦੀ ਹਵਾਈ ਮੁਹਿੰਮਾਂ ਦੇ ਅਧਿਕਾਰੀਆਂ ਵਜੋਂ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਹੈ।
The post ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ appeared first on AMAZING TV – News from Punjab, India & Around the World.