
ਬਿਕਰਮ ਮਜੀਠੀਆ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਟਿਕਾਣਿਆਂ ’ਤੇ ਲਿਜਾਣ ਦੇ ਚਰਚੇ
ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਤੜਕੇ ਮੁਹਾਲੀ ਤੋਂ ਲੈ ਕੇ ਰਵਾਨਾ ਹੋਈ। ਵਿਜੀਲੈਂਸ ਦੀ ਟੀਮ ਕਈ ਗੱਡੀਆਂ ਵਿੱਚ ਸਵਾਰ ਸੀ।
ਵਿਜੀਲੈਂਸ ਟੀਮ ਮਜੀਠੀਆ ਨੂੰ ਕਿੱਥੇ ਲੈਣ ਕੇ ਗਈ, ਇਹ ਮਾਮਲਾ ਭੇਦ ਬਣਿਆ ਹੈ ਤੇ ਵਿਜੀਲੈਂਸ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੁੱਝ ਦੱਸਣ ਨੂੰ ਤਿਆਰ ਨਹੀਂ ਹੈ। ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਮਜੀਠੀਆ ਨੂੰ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਕੁਝ ਟਿਕਾਣਿਆਂ ’ਤੇ ਲਿਜਾਇਆ ਜਾ ਸਕਦਾ ਹੈ।
ਮਜੀਠੀਆ ਮਾਮਲੇ ਵਿੱਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ, ਸਾਬਕਾ ਈਡੀ ਅਧਿਕਾਰੀ ਨਿਰੰਜਣ ਸਿੰਘ, ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਮਜੀਠੀਆ ਦੇ ਸਾਬਕਾ ਪੀਏ ਤਲਵੀਰ ਗਿੱਲ ਵੀ ਵਿਜੀਲੈਂਸ ਬਿਊਰੋ ਕੋਲ ਆਪਣੇ ਬਿਆਨ ਦਰਜ ਕਰਾ ਚੁੱਕੇ ਹਨ।
The post ਬਿਕਰਮ ਮਜੀਠੀਆ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਟਿਕਾਣਿਆਂ ’ਤੇ ਲਿਜਾਣ ਦੇ ਚਰਚੇ appeared first on AMAZING TV – News from Punjab, India & Around the World.
[