
ਚੀਨ ਨੇ ਭਾਰਤ-ਪਾਕਿ ਸੰਘਰਸ਼ ਨੂੰ ‘ਲਾਈਵ ਲੈਬ’ ਵਜੋਂ ਵਰਤਿਆ
‘ਮੰਗਵੀਂ ਛੁਰੀ’ ਨਾਲ ਮਾਰਨ ਦੀ ਰਣਨੀਤੀ ਅਪਣਾਈ: ਡਿਪਟੀ ਆਰਮੀ ਚੀਫ਼
ਨਵੀਂ ਦਿੱਲੀ : ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਦੀ ਵਰਤੋਂ ਕੀਤੀ ਅਤੇ ਉਹ ਮਈ ਵਿੱਚ ਭਾਰਤੀ ਤੇ ਪਾਕਿਸਤਾਨੀ ਫੌਜਾਂ ਵਿਚਕਾਰ ਚਾਰ ਦਿਨਾਂ ਦੇ ਸੰਘਰਸ਼ ਦੌਰਾਨ ਆਪਣੇ ਸਦਾਬਹਾਰ ਸਹਿਯੋਗੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਸੀ।
ਉਦਯੋਗ ਚੈਂਬਰ ਫਿੱਕੀ ਵਿਖੇ ਇੱਕ ਸੰਬੋਧਨ ਵਿੱਚ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੀਨ ਨੇ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਜਾਂਚ ਕਰਨ ਲਈ ਉਪਲਬਧ ਇੱਕ ‘ਲਾਈਵ ਲੈਬ’ ਵਾਂਗ ਵੀ ਵਰਤਿਆ। ਲੈਫਟੀਨੈਂਟ ਜਨਰਲ ਸਿੰਘ ਨੇ ਚੀਨ ਦੀ ਪ੍ਰਾਚੀਨ ਫੌਜੀ ਰਣਨੀਤੀ ‘36 ਰਣਨੀਤੀਆਂ’ ਅਤੇ ‘ਮੰਗਵੀਂ ਛੁਰੀ’ ਨਾਲ ਵਿਰੋਧੀ ਨੂੰ ਮਾਰਨ ਦੀ ਗੱਲ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਪੇਈਚਿੰਗ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ।
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਾਰਤ ਅਸਲ ਵਿੱਚ ਤਿੰਨ ਵਿਰੋਧੀਆਂ ਨਾਲ ਨਜਿੱਠ ਰਿਹਾ ਸੀ। ਇਨ੍ਹਾਂ ਵਿਚ ਪਾਕਿਸਤਾਨ, ਚੀਨ ਅਤੇ ਤੁਰਕੀ ਸ਼ਾਮਲ ਹਨ। ਫੌਜ ਦੇ ਉਪ ਮੁਖੀ ਨੇ ਕਿਹਾ ਕਿ ਇਸਲਾਮਾਬਾਦ ਨੂੰ ਪੇਈਚਿੰਗ ਦਾ ਸਮਰਥਨ ਹੈਰਾਨੀ ਵਾਲੀ ਗੱਲ ਨਹੀਂ ਹੈ।
ਉਨ੍ਹਾਂ ਨੇ ਕਿਹਾ, ‘‘ਪਾਕਿਸਤਾਨ ਫਰੰਟ ਫੇਸ ਸੀ। ਚੀਨ ਸਾਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿਉਂਕਿ, ਜੇ ਤੁਸੀਂ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਨੂੰ ਵੇਖਦੇ ਹੋ ਤਾਂ ਪਾਕਿਸਤਾਨ ਨੂੰ ਮਿਲਣ ਵਾਲੇ ਫੌਜੀ ਹਾਰਡਵੇਅਰ ਦਾ 81 ਪ੍ਰਤੀਸ਼ਤ ਚੀਨੀ ਹੈ।”
ਲੈਫਟੀਨੈਂਟ ਜਨਰਲ ਸਿੰਘ ਨੇ ਕਿਹਾ ਕਿ ਤੁਰਕੀ ਨੇ ਵੀ ਪਾਕਿਸਤਾਨ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ, ‘‘ਅਸੀਂ ਜੰਗ ਦੇ ਸਮੇਂ, ਜੰਗ ਦੌਰਾਨ, ਉੱਥੇ ਮੌਜੂਦ ਵਿਅਕਤੀਆਂ ਦੇ ਨਾਲ ਕਈ ਡਰੋਨਾਂ ਨੂੰ ਆਉਂਦੇ ਅਤੇ ਉਤਰਦੇ ਦੇਖਿਆ।’’
The post ਚੀਨ ਨੇ ਭਾਰਤ-ਪਾਕਿ ਸੰਘਰਸ਼ ਨੂੰ ‘ਲਾਈਵ ਲੈਬ’ ਵਜੋਂ ਵਰਤਿਆ appeared first on AMAZING TV – News from Punjab, India & Around the World.
[