
ਹਵਾਈ ਅੱਡੇ ਨੂੰ ਬੰਬ ਦੀ ਧਮਕੀ ਝੂਠੀ ਨਿੱਕਲੀ
ਪਟਨਾ : ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ (ਜੇਪੀਐਨਆਈ) ਨੂੰ ਈਮੇਲ ਰਾਹੀਂ ਆਈ ਬੰਬ ਦੀ ਧਮਕੀ ਜਾਂਚ ਤੋਂ ਬਾਅਦ ਝੂਠੀ ਨਿਕਲੀ। ਪਟਨਾ ਦੀ ਨਗਰ ਪੁਲੀਸ ਸੁਪਰਡੈਂਟ (ਮੱਧ) ਦੀਕਸ਼ਾ ਨੇ ਦੱਸਿਆ, ”ਪਟਨਾ ਦੇ ਜੇਪੀਐਨਆਈ ਹਵਾਈ ਅੱਡੇ ‘ਤੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਅਤੇ ਵਾਧੂ ਸੁਰੱਖਿਆ ਵਿਵਸਥਾ ਲਾਗੂ ਕੀਤੀ ਗਈ। ਹਾਲਾਂਕਿ ਜਾਂਚ ਉਪਰੰਤ ਬੰਬ ਬਾਰੇ ਈਮੇਲ ਤੋਂ ਮਿਲੀ ਜਾਣਕਾਰੀ ਫਰਜ਼ੀ ਨਿਕਲੀ।”
ਉਨ੍ਹਾਂ ਨੇ ਦੱਸਿਆ ਕਿ ਧਮਕੀ ਤੋਂ ਬਾਅਦ ਹਵਾਈ ਅੱਡੇ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਐੱਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਈ-ਮੇਲ ਦੇ ਆਈਪੀ ਐਡਰੈੱਸ ਦਾ ਪਤਾ ਲਗਾਉਣ ਅਤੇ ਭੇਜਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
The post ਹਵਾਈ ਅੱਡੇ ਨੂੰ ਬੰਬ ਦੀ ਧਮਕੀ ਝੂਠੀ ਨਿੱਕਲੀ appeared first on AMAZING TV – News from Punjab, India & Around the World.